ਆਵਾਜ਼ ਰਾਹੀਂ ਇਨਪੁਟ ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

Speech Input Devices

ਮਾਈਕਰੋਫੋਨ (ਮਾਈਕ) ਆਵਾਜ਼ ਰਾਹੀਂ ਇਨਪੁਟ ਦੇਣ ਵਾਲਾ ਯੰਤਰ ਹੈ। ਇਹ ਕਿਸੇ ਵਿਅਕਤੀ ਦੀ ਆਵਾਜ਼ ਨੂੰ ਡਿਜ਼ੀਟਲ ਰੂਪ ਵਿੱਚ ਬਦਲ ਕੇ ਕੰਪਿਊਟਰ ਨੂੰ ਦਿੰਦਾ ਹੈ। ਆਵਾਜ਼ ਪਹਿਚਾਨਣ ਲਈ ਕੰਪਿਊਟਰ ਵਿੱਚ ਇਕ ਖ਼ਾਸ ਕਿਸਮ ਦਾ ਸਾਫਟਵੇਅਰ ਵਰਤਿਆ ਜਾਂਦਾ ਹੈ। ਇਸ ਸਦਕਾ ਕੋਈ ਵਰਤੋਂਕਾਰ ਆਪਣੀ ਅਵਾਜ਼ ਰਾਹੀਂ ਹਦਾਇਤਾਂ ਦੇ ਕੇ ਕੰਪਿਊਟਰ ਨੂੰ ਚਲਾ ਸਕਦਾ ਹੈ। ਅੱਜ ਕੱਲ੍ਹ ਇਹੋ-ਜਿਹੇ ਸਾਫਟਵੇਅਰ ਵਿਕਸਿਤ ਹੋ ਗਏ ਹਨ ਜੋ ਵੱਖ-ਵੱਖ ਵਿਅਕਤੀਆਂ ਵੱਲੋਂ ਬੋਲੇ ਸ਼ਬਦਾਂ ਦੀ ਪਹਿਚਾਣ ਕਰ ਲੈਂਦੇ ਹਨ। ਇਸੇ ਤਰ੍ਹਾਂ ਇਕ ਭਾਸ਼ਾ ਤੋਂ ਦੂਸਰੀ ਭਾਸ਼ਾ ਵਿੱਚ ਅਨੁਵਾਦ ਕਰਨ ਵਾਲੇ ਸਾਫਟਵੇਅਰ ਵੀ ਵਿਕਸਿਤ ਹੋ ਗਏ ਹਨ। ਪੰਜਾਬੀ ਭਾਸ਼ਾ ਵਿੱਚ ਇਨਪੁਟ ਦੇਣ ਵਾਲੇ ਸਾਫਟਵੇਅਰਾਂ ਦੇ ਵਿਕਾਸ ਵਿੱਚ ਅਸੀਂ ਕਾਫ਼ੀ ਪਿੱਛੇ ਰਹਿ ਗਏ ਹਾਂ। ਦੁਨੀਆਂ ਦੀਆਂ ਸਾਰੀਆਂ ਵਿਕਸਿਤ ਭਾਸ਼ਾਵਾਂ ਲਈ ਇਸ ਖੇਤਰ ਵਿੱਚ ਕੰਮ ਚਲ ਰਿਹਾ ਹੈ।


ਲੇਖਕ : ਸੀ.ਪੀ. ਕੰਬੋਜ,
ਸਰੋਤ : ਕੰਪਿਊਟਰ ਵਿਗਿਆਨ, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 718, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-05, ਹਵਾਲੇ/ਟਿੱਪਣੀਆਂ: no

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.